ਕਾਉਂਸਲਰ - ਡਾ. ਰੂਬੀ ਗੁਪਤਾ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜਨਵਰੀ, 2019 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਡੀਨ, ਵਿਦਿਆਰਥੀ ਭਲਾਈ ਦਫ਼ਤਰ ਵਿੱਚ ਵਿਦਿਆਰਥੀ ਕਾਉਂਸਲਿੰਗ ਕੇਂਦਰ ਸਥਾਪਤ ਕੀਤਾ ਗਿਆ ਸੀ।
ਇਹ ਕੇਂਦਰ ਸਰੀਰਕ, ਭਾਵਨਾਤਮਕ, ਸਮਾਜਿਕ, ਅਕਾਦਮਿਕ ਅਤੇ ਅਧਿਆਤਮਿਕ ਸਿਹਤ ਦੇ ਨਾਲ਼-ਨਾਲ਼ ਮਾਨਸਿਕ ਸਿਹਤ ਦੀ ਸਹਿ-ਹੋਂਦ ਨੂੰ ਸਥਾਪਤ ਕਰਨ ਹਿਤ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਇਹ ਕੇਂਦਰ ਸੰਪੂਰਨ ਤੰਦਰੁਸਤੀ ਦੇ ਇੱਕ ਪੂਰਵ-ਸੂਚਕ ਵਜੋਂ ਵਿਚਰਦਾ ਹੈ।
Aim & Objectives
ਵਿਦਿਆਰਥੀ ਕਾਉਂਸਲਿੰਗ ਕੇਂਦਰ ਮਾਨਸਿਕ ਸਿਹਤ ਅਤੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਚਿੰਤਾਵਾਂ, ਤਣਾਅ, ਘਰ ਦਾ ਹੇਰਵਾ, ਅੰਤਰ-ਵਿਅਕਤੀਗਤ ਟਕਰਾਅ, ਨਿਰਾਸ਼ਾਜਨਕ ਵਿਚਾਰਾਂ ਅਤੇ ਅਕਾਦਮਿਕ ਚਿੰਤਾਵਾਂ ਤੋਂ ਲੈ ਕੇ ਵਿਦਿਆਰਥੀਆਂ ਨੂੰ ਦਰਪੇਸ਼ ਹੋਰ ਵੱਖ-ਵੱਖ ਚੁਣੌਤੀਆਂ ਅਤੇ ਦੁਬਿਧਾਵਾਂ ਨੂੰ ਹੱਲ ਕਰਨ 'ਤੇ ਕੇਂਦ੍ਰਤ ਹੈ। ਕੇਂਦਰ ਵੱਲੋਂ ਹੇਠ ਲਿਖੇ ਉਦੇਸ਼ਾਂ ਰਾਹੀਂ ਮੁੱਖ ਨਿਸ਼ਾਨੇ ਦੀ ਪੂਰਤੀ ਲਈ ਯਤਨ ਕੀਤੇ ਜਾਂਦੇ ਹਨ:
- ਵਿਦਿਆਰਥੀਆਂ ਨਾਲ਼ ਸੰਵਾਦ ਰਚਾ ਕੇ ਭਾਵ ਵਨ-ਟੂ-ਵਨ ਕਾਉਂਸਲਿੰਗ ਰਾਹੀਂ ਵਿਦਿਆਰਥੀਆਂ ਵਿੱਚ ਸਵੈਇੱਛਤ ਬਦਲਾਅ ਲਿਆਉਣਾ।
- ਵਿਦਿਆਰਥੀਆਂ ਦੀਆਂ ਭਾਵਨਾਤਮਕ, ਸਮਾਜਿਕ ਅਤੇ ਵਿਹਾਰਕ ਲੋੜਾਂ ਪ੍ਰਤੀ ਬਿਨਾ ਕੋਈ ਨਿਰਣਾਮਈ ਰਵੱਈਆ ਰਖਦਿਆਂ ਉਨ੍ਹਾਂ ਨੂੰ ਹਮਦਰਦੀ ਵਾਲੇ ਵਤੀਰੇ ਨਾਲ ਸੰਬੋਧਿਤ ਹੋਣਾ।
- ਸਿਹਤਮੰਦ ਸਮਾਜਿਕ ਸਬੰਧ ਬਣਾਉਣ ਅਤੇ ਕਾਇਮ ਰੱਖਣ ਬਾਰੇ ਵਿਅਕਤੀ ਦੀ ਯੋਗਤਾ ਨੂੰ ਬਿਹਤਰ ਬਣਾਉਣਾ।
- ਵਿਦਿਆਰਥੀਆਂ ਵੱਲੋਂ ਸਵੈ-ਜਾਗਰੂਕਤਾ, ਸਵੀਕਾਰ ਕਰਨ ਦਾ ਹੁਨਰ ਅਤੇ ਆਪਣੇ ਆਪ ਨਾਲ਼ ਦਿਆਲੂ ਬਿਰਤੀ ਸਹਿਤ ਪੇਸ ਆਉਣ ਦੀ ਕਲਾ ਨੂੰ ਗ੍ਰਹਿਣ ਕਰਨ ਦੇ ਯੋਗ ਬਣਾਉਣ ਲਈ ਸਮਰੱਥ ਬਣਾਉਣਾ।
- ਆਪਣੇ ਆਪ ਨੂੰ ਹਰਾਉਣ ਵਾਲੇ ਵਿਚਾਰਾਂ, ਵਿਹਾਰ ਅਤੇ ਆਦਤਾਂ ਨੂੰ ਸੋਧਣ ਵਿੱਚ ਸਹਾਇਤਾ ਕਰਨਾ।
- ਵਿਅਕਤੀ ਨੂੰ ਸਵੈ-ਨਿਯੰਤ੍ਰਿਤ ਕਰਨ ਲਈ ਲੋੜੀਂਦੇ ਹੁਨਰ ਅਤੇ ਰਣਨੀਤੀਆਂ ਨਾਲ ਲੈਸ ਕਰਨਾ
- ਵਿਅਕਤੀ ਦੀ ਵੱਖ-ਵੱਖ ਸਥਿਤੀਆਂ ਨਾਲ਼ ਨਜਿੱਠਣ ਅਤੇ ਸਥਿਤੀਆਂ ਅਨੁਸਾਰ ਅਨੁਕੂਲ ਹੋਣ ਦੀ ਯੋਗਤਾ ਨੂੰ ਵਧਾਉਣ ਲਈ ਅਤੇ ਇਸ ਤਰ੍ਹਾਂ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਵਧਾਉਣਾ।
- ਵਿਅਕਤੀਗਤ ਵਿਕਾਸ ਅਤੇ ਉਦੇਸ਼ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ
- ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ
- ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਕਰੀਅਰ ਕਾਉਂਸਲਿੰਗ ਭਾਵ ਪੇਸ਼ੇ ਦੀ ਉੱਚਿਤ ਚੋਣ ਸੰਬੰਧੀ ਅਗਵਾਈ ਪ੍ਰਦਾਨ ਕਰਨਾ
ਵਿਦਿਆਰਥੀ ਕਾਉਂਸਲਿੰਗ ਕੇਂਦਰ ਦੀਆਂ ਗਤੀਵਿਧੀਆਂ ਦਾ ਸੰਖੇਪ ਵੇਰਵਾ
ਨਿੱਜੀ ਪੱਧਰ ਉੱਤੇ ਸਲਾਹ ਅਤੇ ਅਗਵਾਈ:
ਕੇਂਦਰ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਮੁੱਦਿਆਂ ਲਈ ਨਿੱਜੀ ਪੱਧਰ ਉੱਤੇ ਸਲਾਹ ਅਤੇ ਅਗਵਾਈ ਦਿੱਤੀ ਗਈ ਹੈ। ਕਾਉਂਸਲਿੰਗ ਦੀਆਂ ਇਹ ਸੇਵਾਵਾਂ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਨੂੰ ਕਿਸੇ ਵੀ ਕੰਮ ਕਾਜੀ ਦਿਨ ਬਿਨਾਂ ਕਿਸੇ ਮਾਣ ਭੱਤੇ ਤੋਂ ਉਪਲਬਧ ਹਨ। ਹੋਸਟਲਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਵਿੱਚੋਂ ਵੱਖ-ਵੱਖ ਕਾਰਨਾਂ ਕਰ ਕੇ ਮਾਨਸਿਕ ਪੱਖੋਂ ਦੁਖੀ ਰਹਿਣ ਵਾਲੇ ਕੇਸਾਂ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰਬੰਧਕੀ ਪੱਧਰ 'ਤੇ ਹੱਲ ਕਰਨ ਦੇ ਨਾਲ਼ ਨਾਲ਼ ਕਾਉਂਸਲਿੰਗ ਵੀ ਪ੍ਰਦਾਨ ਕੀਤੀ ਜਾਂਦੀ ਹੈ।
ਸੂਖਮ ਹੁਨਰ ਵਿਕਾਸ (ਸਾਫਟ ਸਕਿੱਲ ਡਿਵੈਲਪਮੈਂਟ):
, ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇਹਨਾਂ ਵਿਸਿ਼ਆਂ 'ਤੇ ਵੱਖ-ਵੱਖ ਵਰਕਸ਼ਾਪਾਂ ਕਰਵਾਈਆਂ ਗਈਆਂ ਹਨ
- ਤਣਾਅ ਪ੍ਰਬੰਧਨ (ਸਟਰੈੱਸ ਮੈਨੇਜਮੈਂਟ)
- ਭਾਵਨਾਤਮਕ ਨਜ਼ਰਸਾਨੀ (ਈਮੋਸ਼ਨਲ ਰੈਗੂਲੇਸ਼ਨ)
- ਜਿ਼ੰਦਗੀ ਜਿਉਣ ਦੇ ਹੁਨਰ (ਲਾਈਫ਼ ਸਕਿੱਲ)
- ਦ੍ਰਿੜਤਾ ਬਾਰੇ ਸਿਖਲਾਈ (ਅਸਰਟਿਵਨੈੱਸ ਟਰੇਨਿੰਗ)
- ਇੰਟਰਵਿਊ ਦੇ ਹੁਨਰ (ਇੰਟਰਵਿਊ ਸਕਿਲਜ਼)
- ਪ੍ਰੀਖਿਆ ਸਮੇਂ ਦੇ ਤਣਾਅ ਨਾਲ ਨਜਿੱਠਣਾ (ਹੈਂਡਲਿੰਗ ਐਗਜ਼ਾਮ ਸਟਰੈੱਸ)
- ਉੱਤਮਤਾ ਵਾਲੀ ਮਾਨਸਿਕਤਾ ਸਿਰਜਣਾ (ਬਿਲਡਿੰਗ ਐਕਸੀਲੈਂਸ ਮਾਈਂਡਸੈੱਟ)
- ਧਿਆਨ ਕਲਾ (ਮੈਡੀਟੇਸ਼ਨ)
- ਮਾਈਂਡਫੁਲਨੈੱਸ: ਫੋਕਸ, ਇਕਾਗਰਤਾ ਅਤੇ ਊਰਜਾ ਨਿਵੇਸ਼ ਦੀ ਕੁੰਜੀ
- ਸਾਈਬਰ ਸੁਰੱਖਿਆ: ਸੰਭਾਵਿਤ ਖਤਰੇ ਅਤੇ ਹੱਲ
- ਸਮਾਂ ਪ੍ਰਬੰਧਨ (ਟਾਈਮ ਮੈਨੇਜਮੈਂਟ)
- ਕੋਵਿਡ-19 ਅਤੇ ਉਸ ਤੋਂ ਬਾਅਦ ਲਗਾਏ ਲੌਕਡਾਊਨ ਦੇ ਮੱਦੇਨਜ਼ਰ, ਜਾਗਰੂਕਤਾ ਫੈਲਾਉਣ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਸ ਦੌਰ ਵਿੱਚ ਆਪਣੇ ਆਪ ਨੂੰ ਅਨੁਕੂਲ ਕਰਨ ਅਤੇ ਵੱਖ-ਵੱਖ ਪੱਖਾਂ ਤੋਂ ਪ੍ਰਬੰਧਨ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਵੈਬੀਨਾਰ ਕਰਵਾਏ ਗਏ।
ਕੋਵਿਡ-19 ਅਤੇ ਉਸ ਤੋਂ ਬਾਅਦ ਲਗਾਏ ਲੌਕਡਾਊਨ ਦੇ ਮੱਦੇਨਜ਼ਰ, ਜਾਗਰੂਕਤਾ ਫੈਲਾਉਣ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਸ ਦੌਰ ਵਿੱਚ ਆਪਣੇ ਆਪ ਨੂੰ ਅਨੁਕੂਲ ਕਰਨ ਅਤੇ ਵੱਖ-ਵੱਖ ਪੱਖਾਂ ਤੋਂ ਪ੍ਰਬੰਧਨ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਵੈਬੀਨਾਰ ਕਰਵਾਏ ਗਏ।
ਕੋਵਿਡ-19 ਅਤੇ ਮਾਨਸਿਕ ਸਿਹਤ ਦੇ ਵਿਸ਼ੇ 'ਤੇ 27 ਮਈ, 2020 ਨੂੰ ਇੱਕ ਵੈਬੀਨਾਰ ਆਯੋਜਿਤ ਕੀਤਾ ਗਿਆ ਸੀ, ਜਿੱਥੇ ਵੱਖ-ਵੱਖ ਮਾਹਰਾਂ ਵੱਲੋਂ ਹੇਠ ਲਿਖੀਆਂ ਚਿੰਤਾਵਾਂ ਬਾਰੇ ਗੱਲ ਕਰਨ 'ਤੇ ਜ਼ੋਰ ਦਿੱਤਾ ਗਿਆ ਸੀ
- ਕੋਵਿਡ ਤੋਂ ਬਾਅਦ ਦੀ ਸਥਿਤੀ: ਵਿਦਿਅਕ ਅਤੇ ਸਮਾਜਿਕ ਦ੍ਰਿਸ਼ਟੀਕੋਣ
- ਕੋਵਿਡ-19 ਦੇ ਪ੍ਰਸੰਗ ਵਿੱਚ ਮਾਨਸਿਕ ਸਿਹਤ ਚੁਣੌਤੀਆਂ ਦੇ ਕਲੀਨਿਕਲ ਪ੍ਰਭਾਵ
- ਮਾਨਸਿਕ ਸਿਹਤ ਵਿੱਚ ਮਨੋਵਿਗਿਆਨਕ ਖੇਤਰ ਦੀ ਇਮਿਊਨਿਟੀ
- ਕੋਵਿਡ-19 ਅਤੇ ਮਾਨਸਿਕ ਸਿਹਤ ਦੇ ਹਵਾਲੇ ਨਾਲ਼ ਵਿਚਾਰ ਸੋਧ
ਵਿਸ਼ਵ ਵਾਤਾਵਰਣ ਦਿਵਸ 'ਤੇ 5 ਜੂਨ, 2020 ਨੂੰ ਇੱਕ ਹੋਰ ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਦੇ ਸਬੰਧ ਵਿੱਚ ਕੋਵਿਡ-19 ਦੇ ਹਵਾਲੇ ਨਾਲ਼ ਚੌਗਿਰਦੇ ਅਤੇ ਵਾਤਾਵਰਣ ਸੰਬੰਧੀ ਪ੍ਰਭਾਵਾਂ ਬਾਰੇ ਚਰਚਾ ਕੀਤੀ ਗਈ।
10 ਅਕਤੂਬਰ, 2020 ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਵੈਬੀਨਾਰ ਕਰਵਾਇਆ ਗਿਆ ਜਿੱਥੇ "ਸਭ ਲਈ ਮਾਨਸਿਕ ਸਿਹਤ" ਦੇ ਵਿਸ਼ੇ 'ਤੇ ਗੱਲਬਾਤ ਕੀਤੀ ਗਈ।ਇਸ ਵੈਬੀਨਾਰ ਵਿੱਚ ਮੁੱਖ ਤੌਰ ਉੱਤੇ ਹੇਠਾਂ ਦਿੱਤੇ ਉਪ-ਵਿਸਿ਼ਆਂ ਉੱਤੇ ਗੱਲਬਾਤ ਕੀਤੀ ਗਈ::
- ਮਾਨਸਿਕ ਸਿਹਤ ਨੂੰ ਸਰਲਤਾ ਸਹਿਤ ਸਮਝਣਾ
- ਮਨ ਅਤੇ ਸਰੀਰ ਦਾ ਆਪਸੀ ਰਿਸ਼ਤਾ
- ਮਨੋਵਿਗਿਆਨਕ ਸਮਰਥਾ ਅਤੇ ਮਾਨਸਿਕ ਸਿਹਤ
- ਮਨੋਵਿਗਿਆਨਕ ਸਮਰਥਾ ਦਾ ਵਿਕਾਸ
- ਸੁਭਾਅ ਵਿੱਚ ਲਚਕੀਲਾਪਨ ਪੈਦਾ ਕਰਨਾ
- ਕੋਵਿਡ-19 ਹੈਲਪਲਾਈਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 21 ਅਪ੍ਰੈਲ, 2020 ਨੂੰ ਇੱਕ ਕੋਵਿਡ-19 ਹੈਲਪਲਾਈਨ ਸ਼ੁਰੂ ਕੀਤੀ ਗਈ ਸੀ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਮਹਾਂਮਾਰੀ ਦੇ ਹਵਾਲੇ ਨਾਲ਼ ਚਿੰਤਾ, ਤਣਾਅ, ਉਦਾਸੀ, ਅੰਤਰ-ਵਿਅਕਤੀਗਤ ਸੰਕਟ, ਤਣਾਅ ਪ੍ਰਬੰਧਨ ਨਾਲ ਨਜਿੱਠਣਾ ਅਤੇ ਉਨ੍ਹਾਂ ਦੇ ਇਸ ਸੰਬੰਧੀ ਵਿਹਾਰ ਵਿੱਚ ਸੋਧ ਵਰਗੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਹੈਲਪਲਾਈਨ ਨੇ ਕੰਮ ਕੀਤਾ ਜਿਸ ਰਾਹੀਂ ਵੱਖ-ਵੱਖ ਖੇਤਰਾਂ ਦੇ 26 ਮਾਹਿਰਾਂ/ਕਾਉਂਸਲਰਾਂ ਨੇ ਸ਼ਮੂਲੀਅਤ ਕੀਤੀ। ਇਹ ਗਤੀਵਿਧੀ ਦਸੰਬਰ 2021 ਤੱਕ ਜਾਰੀ ਰੱਖੀ ਗਈ ਸੀ, ਜਿਸ ਬਾਰੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲਗਾਤਾਰ ਅਤੇ ਨਿਯਮਿਤ ਤੌਰ ਉੱਤੇ ਅਪਡੇਟ ਕੀਤਾ ਜਾਂਦਾ ਸੀ।
- ਕੋਵਿਡ ਦੌਰਾਨ, ਹੋਸਟਲ ਅਥਾਰਿਟੀ ਵੱਲੋਂ ਹਰੇਕ ਹੋਸਟਲ ਵਿੱਚ ਵਿਦਿਆਰਥੀਆਂ ਦੀ ਇੱਕ ਟਾਸਕ ਫੋਰਸ ਬਣਾਈ ਗਈ ਸੀ। ਇਸ ਟਾਸਕ ਫੋਰਸ ਨੂੰ ਕੋਵਿਡ ਸੰਬੰਧੀ ਢੁਕਵੇਂ ਵਿਵਹਾਰ, ਤਣਾਅ ਦਾ ਪ੍ਰਬੰਧਨ, ਸਿਹਤਮੰਦ ਦਿਨਚਰਿਆ ਦੀ ਪਾਲਣਾ ਕਰਨ, ਇੱਕ ਦੂਜੇ ਨਾਲ ਅਨੁਕੂਲ ਅੰਤਰ-ਵਿਅਕਤੀਗਤ ਸਬੰਧ ਪੈਦਾ ਕਰਨ ਆਦਿ ਬਾਰੇ ਓਰੀਐਂਟੇਸ਼ਨ ਲੈਕਚਰ ਦਿੱਤੇ ਗਏ।
- ਵੀਡੀਓ ਭਾਸ਼ਣ: ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਤੱਕ ਪਹੁੰਚ ਬਣਾਉਣ ਲਈ ਅਤੇ ਵਿਦਿਆਰਥੀਆਂ ਤੱਕ ਜੀਵਨ ਦੀਆਂ ਵੱਖ-ਵੱਖ ਸਥਿਤੀਆਂ ਨਾਲ ਨਜਿੱਠਣ ਲਈ ਵੱਖ-ਵੱਖ ਮਾਨਸਿਕ ਸਿਹਤ ਰਣਨੀਤੀਆਂ ਦੇ ਗਿਆਨ ਅਤੇ ਜਾਣਕਾਰੀ ਦੇ ਪ੍ਰਸਾਰ ਦੀ ਲੋੜ ਨੂੰ ਸਮਝਦੇ ਹੋਏ, ਵਿਦਿਆਰਥੀ ਕਾਉਂਸਲਿੰਗ ਕੇਂਦਰ ਨਿਯਮਿਤ ਤੌਰ ਉੱਤੇ ਲੋਕ ਸੰਪਰਕ ਵਿਭਾਗ, ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਵੱਖ-ਵੱਖ ਵੀਡੀਓ ਭਾਸ਼ਣ ਤਿਆਰ ਕਰਦਾ ਹੈ।ਇਹ ਭਾਸ਼ਣ ਪੰਜਾਬੀ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਮੰਚਾਂ ਜਿਵੇਂ ਫੇਸਬੁੱਕ ਪੰਨੇ ਅਤੇ ਟਵਿੱਟਰ ਖਾਤੇ ਉੱਤੇ ਜਾਰੀ ਕੀਤੇ ਜਾਂਦੇ ਹਨ।
- ਹੋਸਟਲ ਦੌਰੇ: ਕੇਂਦਰ ਦੇ ਪ੍ਰਤੀਨਿਧੀਆਂ ਵੱਲੋਂ ਵੱਖ-ਵੱਖ ਹੋਸਟਲਾਂ ਵਿੱਚ ਦੁਪਹਰ ਸਮੇਂ ਨਿਯਮਤ ਅਤੇ ਸੂਚੀਬੱਧ ਤਰੀਕੇ ਨਾਲ ਦੌਰੇ ਕੀਤੇ ਜਾਂਦੇ ਹਨ। ਇਸ ਸੰਬੰਧੀ ਸਮਾਂ ਸੂਚੀ ਹੋਸਟਲਾਂ ਦੇ ਨੋਟਿਸ ਬੋਰਡਾਂ 'ਤੇ ਪਾਈ ਜਾਂਦੀ ਹੈ।
- ਕਰਮਚਾਰੀਆਂ ਦੀ ਕਾਉਂਸਲਿੰਗ: ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਕਾਉਂਸਲਿੰਗ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
- ਰਾਸ਼ਟਰੀ ਸੈਮੀਨਾਰ: 10 ਅਕਤੂਬਰ, 2019 ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜੋ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਨੋਵਿਗਿਆਨ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਯਾਦ ਦੇ ਹਵਾਲੇ ਨਾਲ਼ ' ਮਨੋਵਿਗਿਆਨਕ ਸੂਝ ਅਤੇ ਦ੍ਰਿਸ਼ਟੀਕੋਣ ਅਤੇ ਮਾਨਸਿਕ ਸਿਹਤ' ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜੋੜਦੇ ਹੋਏ ਆਯੋਜਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਨਲਿਨੀ ਮਲਹੋਤਰਾ ਇਸ ਸੈਮੀਨਾਰ ਦੇ ਕਨਵੀਨਰ ਸਨ। ਇਹ ਸੈਮੀਨਾਰ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਕਰਵਾਇਆ ਗਿਆ।